Langar Community Kitchenat Gurudwara Singh Sabha of WashintonRenton

ਗੁਰੂਦੁਆਰੈ ਹੋਇ ਸੋਝੀ ਪਾਇਸੀ।

ਗੁਰੂ ਦੁਆਰੈ ਹੋਇ ਸੋਝੀ ਪਾਇਸੀ।

Through the Gurdwara, the Guru's Gate, one obtains understanding.

ਏਤ ਦੁਆਰੇ ਧੋਇ ਹਛਾ ਹੋਇਸੀ।

By being washed through this Gate, it becomes pure.

 

Gurudwara Singh Sabha of WashintonRenton

ਸਿੱਖ ਜਿਥੇ ਵੀ ਗਏ ਉਹਨਾਂ ਨੇ ਆਪਣੇ ਧਰਮ ਚਿਹਨ ਗੁਰੂਦੁਆਰੇ ਬਣਾਏ। ਵਾਹਿਗੁਰੂ ਦੀ ਸਾਡੇ ਉਤੇ ਅਪਾਰ ਬਖਸ਼ਿਸ਼ ਹੈ। ਹਰ ਗੁਰੂਦੁਆਰੇ ਵਿਚ ਪਾਠ, ਕੀਰਤਨ ਅਤੇ ਸੇਵਾ ਦੀਆ ਧੁਨਾਂ ਂ ਸਾਡਾ ਮਨ ਘੇਰ ਲਹਿੰਦੀਆਂ ਹਨ। ਪਤਾ ਨਹੀ ਸਾਡੀ ਇਹ ਬਦਕਿਸਮਤੀ ਹੈ ਜਾਂ ਰਾਜਨੀਤੀ ਹੈ ਜਾਂ ਸਾਡੇ ਵਿਚ ਅਜਿਹੇ ਲੋਕ ਹਨ ਕੀ ਅਸੀ ਇਕੱਠੇ ਨਹੀਂ ਰਹਿ ਸਕਦੇ ਹਾਂ। ਇਸ ਦਾ ਕੀ ਕਾਰਣ ਹੈ ?

ਮੀਲ ਪਰਾਂ ਹੀ ਦੂਸਰਾ ਗੁਰੂਦੁਆਰਾ ਖੋਲ ਲੈਨੇ ਹਾਂ। ਜਾਂ ਗੁਰੂਦੁਆਰੇ ਦੇ ਮੁਕਾਬਲੇ ਸਕੂਲ ਖੋਲ ਲੈਨੇ ਹਾਂ ? ਇਕ ਸਿੱਖ ਆਖਣ ਲਗੇ ਸਿਖਾਂ ਦਾ ਬੇਵਕੂਫ਼ ਬਣਾਣਾ ਬੜਾ ਸੌਖਾ ਹੈ। ਵੱਡੀਆਂ -ਵੱਡੀਆਂ ਗਲਾਂ ਕਰੋ। ਤੁਹਾਨੂੰ ਕੁਝ ਕਰਣ ਦੀ ਲੋੜ ਨਹੀ ਹੈ। ਤੁਹਾਨੂੰ ਨਾਂ ਪੈਸਾ ਚਾਹੀਦਾ ਹੈ ਅਤੇ ਨਾਂ ਹੀ ਤਜ਼ੁਰਬਾ। ਸਿੱਖ ਬੇਵਕੂਫ ਬਣ ਜਾਣਗੇ। ਜੇ ਸਿੱਖ ਨਾ ਬਣੇ ਤਾਂ ਉਨ੍ਹਾਂ ਦੀਆਂ ਜਨਾਨੀਆਂ ਨਾਲ ਮੌਜਾਂ ਕਰੋ।

Langar Community Kitchenat Gurudwara Singh Sabha of WashintonRenton

ਅਜ ਕਈ ਲੋਕ ਸੇਵਾ ਦੇ ਨਾਂ 'ਤੇ ਸਾਨੂੰ ਗੁਰੂਦੁਆਰੇ ਤੋਂ ਤੋੜ ਰਹੇ ਹਨ। ਆਪ ਤਾਂ ਉਹ ਗੁਰੂਦੁਆਰੇ ਨਹੀਂ ਆਂਦੇ ਕਿਉਂ ਕੀ ਗੁਰੂਦੁਆਰੇ ਦੇ ਨਾਲ ਉਹਨਾਂ ਦਾ ਕੰਪੀਟੀਸ਼ਨ ਹੈ-ਅਤੇ ਤੁਹਾਨੂੰ ਤੋੜਨ ਲਈ ਜੁਟਨ ਗੇ। ਸਾਨੂੰ ਜਾਗਰੁਕ ਹੋਣਾ ਪਵੇ ਗਾ ਕਿ ਅਜਿਹੇ ਲੋਕ ਸਾਨੂੰ ਗੁਰੂਦੁਆਰੇ ਤੋਂ ਤੋੜ ਰਹੇ ਹਨ ਜਾਂ ਜੋੜ ਰਹੇ ਹਨ। ਖਾਲਸਾ ਜੀ ਬੇਨਤੀ ਹੈ ਆਪਣੇ ਪਰਿਵਾਰ ਦੇ ਨਾਲ ਗੁਰੂਦੁਆਰੇ ਆਓ [ ਕੀਰਤਨ ਸੁਣੋ। ਪਾਠ ਸੁਣੋ। ਮਿਲ ਬੈਠ ਕੇ ਲੰਗਰ ਛਕੋ। ਅੱਜ ਗੁਰੂਦੁਆਰੇ ਢਾਬੇ ਬਣੇ ਹੋਇ ਹਨ। ਸਿੱਖ ਆਪਣੇ ਦੋਸਤਾਂ ਨਾਲ ਗੁਰੂਦੁਆਰੇ ਵਿਚ ਲੜਾਈ ਦੀਆਂ ਗਲਾਂ ਕਰਦੇ ਹਨ ਅਤੇ ਜਨਾਨੀਆਂ ਆਪਣੇ ਘਰ ਵਾਲੇ ਦੀਆਂ ਜਾਂ ਸਸ ਦੀਆਂ ਬੁਰਿਆਂਈਆਂ ਕਰ ਦੀਆਂ ਹਨ। ਘਰ ਵਾਲਾ ਇਕ ਗੁਰੂਦੁਆਰੇ ਜਾਂਦਾ ਹੈ। ਘਰ ਵਾਲੀ ਦੂਸਰੇ ਗੁਰੂਦੁਆਰੇ ਜਾਂਦੀ ਹੈ। ਪਤਾ ਨਹੀਂ ਨਾਲ ਵੀ ਰਹਿੰਦੇ ਹਨ ਕੀ ਵੱਖਰੇ ਹੋ ਗਏ ?

langar at renton gurudwara sahib

ਹਰ ਕੋਈ ਸਮਝਦਾ ਹੈ ਕੀ ਉਹ ਬੜੀ ਵੱਡੀ ਸੇਵਾ ਕਰ ਰਿਹਾ ਹੈ। ਆਪਣੇ ਉਤੇ ਸੇਵਾ ਦਾ ਘਮੰਡ ਵੀ ਇੰਨਾ ਕੀ ਉਹ ਸੇਵਾ ਕਰਣ ਤਾਂ ਬੜੀ ਲੋੜ ਹੈ। ਪਰ ਇਹ ਹੀ ਸੇਵਾ ਕੋਈ ਹੋਰ ਕਰੇ ਤਾਂ ਅਸੀ ਈਰਖਾ ਦੇ ਨਾਲ ਭਰ ਜਾਨੇ ਹਾਂ। ਮੈਨੂੰ ਉਹ ਸਮਾਂ ਯਾਦ ਆ ਜਾਂਦਾ ਹੈ ਜਦ ਇਹ ਲੋਕ ਲਾਇਬ੍ਰੇਰੀ ਵਿਚ ਕਿਤਾਬਾਂ ਦੇ ਰਹੇ ਸਨ। ਤਦ ਤਿਕ ਤਾਂ ਇਸ ਦੀ ਬੜੀ ਲੋੜ ਹੈ ਪਰ ਉਹ ਹੀ ਕੰਮ ਕੋਈ ਹੋਰ ਕਰੇ ਤਾਂ ਅਸੀ ਈਰਖਾ ਦੇ ਨਾਲ ਭਰ ਜਾਨੇ ਹਾਂ। ਸਿਆਟਲ ਵਿਚ ਦੋ ਖਾਲਸਾ ਸਕੂਲ ਹਨ। ਦੋਨਾਂ ਵਿਚ “ਗੁਰਮਤਿ” ਲਫਸ ਉਲਝਿਆ ਜਿਹਾ ਹੋਇਆ ਹੈ। ਦੋਨੋ ਹੀ 2 ਕੁ ਮੀਲ ਦੀ ਦੂਰੀ ਉਤੇ ਹਨ। ਜਦ ਉਹਨਾਂ ਨੇ ਖੰਡਾ ਬਣਾਇਆ ਅਤੇ ਗੁਰਬਾਣੀ ਦੀ ਇਕ ਤੁਕ ਲਿਖੀ ਤੇ ਬੜੇ ਲੋਕ ਖੁਸ਼ ਹੋਏ ਅਤੇ ਉਹਨਾਂ ਨੇ ਤਾਰੀਫ ਕੀਤੀ। ਮੈਂ ਸਰਚ ਕੀਤੀ ਤੇ ਹੈਰਾਨ ਹੋ ਗਿਆ ਕੀ ਉਹ ਤਾਂ ਪੈਰਿਸ ਦੇ ਇਕ ਸਕੂਲ ਦੀ ਪੂਰੀ ਤਰਾਹ ਕਾਪੀ ਕੀਤੀ ਹੋਈ ਸੀ। ਭਾਵੇ ਖੰਡਾ ਜਾਂ ਗੁਰਬਾਣੀ ਕਾਪੀ ਰਾਈਟ ਨਹੀਂ ਹੈ।

Langar Community Kitchenat Gurudwara Singh Sabha of WashintonRenton

ਆਓ ਇਸ ਦਾ ਹਲ ਲਭੀਏ। ਆਪਣੇ ਘਰਾਂ ਵਿਚ ਪਿਆਰ ਵਧਾਈਏ। ਮੈਨੂੰ ਬਹੁਤਾ ਨਹੀਂ ਪਤਾ ਹੈ। ਜੋ ਮਹਿਸੂਸ ਕੀਤਾ ਹੈ ਆਪ ਨਾਲ ਸਾਂਝ ਪਾ ਰਿਹਾ ਹਾਂ। ਆਪ ਨੂੰ ਜੇਕਰ ਜ਼ਿਆਦਾ ਪਤਾ ਹੈ ਤਾਂ ਆਪਣੇ ਵਿਚਾਰ ਲਿਖ ਕੇ ਭੇਜ ਸਕਦੇ ਹੋ। ਆਪ ਦੇ ਵਿਚਾਰ ਅਤੇ ਚਾਨਣਾ ਜ਼ਰੂਰ ਇਸ ਵੈਬਸਾਈਟ ਤੇ ਲੜੀਵਾਰ ਵਿਚ ਛਾਪਣ ਦੀ ਕੋਸ਼ਿਸ਼ ਕਰਾਂਗਾ।

ਗੁਰੂਦੁਆਰੇ ਤੋਂ ਕੀ ਵੈਰ ? ਆਵੋ ਭਟਕਣਾ ਛੱਡੋ। ਆਪਣੇ ਪ੍ਰੀਵਾਰ ਦੇ ਨਾਲ ਗੁਰੂਦੁਆਰੇ ਆਓ। ਗੁਰੂਦੁਆਰੇ ਵਿਚ ਚਲਦੇ ਸਕੂਲ ਵਿਚ ਸਾਥ ਪਾਓ। ਆਪਣੇ ਪਰੀਵਾਰ ਦੇ ਨਾਲ ਬੈਹਿ ਕੇ ਕੀਰਤਨ ਸੁਣੋ। ਕਥਾ ਸੁਣੋ। ਲੰਗਰ ਵਿਚ ਸੇਵਾ ਕਰੋ। ਲੰਗਰ ਛਕੋ। ਨਹੀ ਤਾਂ ਜਨਾਨੀਆਂ ਗਵਾਓਗੇ। ਘਰ ਤੁੜਵਾਓਗੇ। ਅਤੇ ਆਪਣੇ ਬੱਚੇ ਮਾਰਵਾਓਗੇ।

WEB DESIGN Call: 206-550-3154

We beat everyone’s Price Guaranteed !

Our prices start at $199 + domain and server space

Call: 206-550-3154

CHEAP PRINTING Call: 206-550-3154

We beat everyone’s Price Guaranteed !

SPECIAL: Flyers (8½ × 11) in 2 color: 5 cents for 6,000 copies 6 cents each for 5,000 copies, 7 cents each for 4,000 copies, 8 cents each for 3,000 copies.

Restaurant Menu : $200 for 2,000 Copies 8 ½ ×11 paper

FORMS/FLYERS/ INVOICE/ BUSINESS CARDS AND MORE

WE CAN PRINT LABELS FOR YOUR FILES, DRAWERS, ETC.

We print in Punjabi and Hindi also

Call: 206-550-3154