Do you write Poems? Get them printed in the next issue of “India-USA Magazine.” Email: AASRA@Q.COM for details OR use the link: Email: India-USA Magazine

READ GUIDELINES TO SUBMIT

ਕਾਲੇ ਕਾਲੇ ਬਦਲੋ

ਕਾਲੇ ਕਾਲੇ ਬਦਲੋ ਨਾਂ ਉਡੋ ਕਲੇ ਕਲੇ,
ਦੱਸ ਤੇ ਜਾਓ ਭੈੜੇਉ ਕਿਹੜੇ ਦੇਸ ਹੋ ਚੱਲੇ।
ਸਾਵਣ ਦੀ ਮਸਤੀ ਤੁਸੀ ਆਪਣੇ ਵਿਚ ਲੁਕਾਈ
ਵੰਡ ਖਾਂਦੇ ਸੋ ਖੰਡ ਖਾਂਦੇ ਕੀ ਤੁਹਾਨੂੰ ਸਮਝ ਨਾਂ ਆਈ ?
ਲੈ ਚਲੋ ਮੈਨੂੰ ਨਾਲ ਆਪਣੇ ਉਥੇ ਜਿਥੇ ਮਸਤੀ,
ਹਵਾ ਵੀ ਹੋਵੇ ਖੁਸ਼ਬੂ ਭਰੀ ਹਰ ਸ਼ੈ ਹੋਵੇ ਹੱਸਦੀ।
ਬੀਤ ਗਏ ਦੀਆਂ ਯਾਦਾਂ ਕਲੇਜਾ ਨਾਂ ਤੜਪਾਵਨ
ਅਧਵਾਟੇ ਉਹ ਛਡ ਗਏ ਸਾਨੂੰ ਲੈ ਚਲੇ ਜਿਥੇ ਯਾਦ ਨਾਂ ਆਵਨ।
ਹਾੜਾ ਹੀ ਮੈਨੂੰ ਜੀਵਨ ਜਾਚ ਸਿਖਾਉ
ਹਰ ਮੌਸਮ ਵਿੱਚ ਉਡਣਾ, ਇਸ ਦਾ ਵੱਲ ਸਿਖਾਉ।
ਸੂਰਜ ਤੋਂ ਪਰਛਾਵਾਂ ਹੋਜਾ ਤਪਦੀ ਤੇ ਠੰਡ ਵਰਸਾਵਾ।
ਭਿਓ ਦਿਓ ਮੈਨੂੰ ਦਾਤੇ ਦੇ ਰੰਗ ਵਿਚ, ਉਡ ਦਾਤੇ ਨਾਲ ਸਮਾਵਾਂ।

ਰਨਬੀਰ ਕੌਰ ਆਹਲੂਵਾਲੀਆ