Do you write Poems? Get them printed in the next issue of “India-USA Magazine.” Email: AASRA@Q.COM for details OR use the link: Email: India-USA Magazine

READ GUIDELINES TO SUBMIT

ਜ਼ਿੰਦਗੀ ਚ

ਜ਼ਿੰਦਗੀ ਚ ਨਾਮ ਕਮਾਉਣਾ ਬੜਾ ਔਖਾ ਏ,
ਖ਼ਵਾਬਾਂ ਨੂੰ ਮੰਜ਼ਿਲਾਂ ਤੇ ਚੜ੍ਹਾਉਣਾ ਬੜਾ ਔਖਾ ਏ,
ਇਹ ਕਲਯੁਗ ਦੀ ਜ਼ਿੰਦਗੀ ਤੇ ਚਲਦੀ ਹੀ ਜਾ ਰਹੀ ਏ,
ਸਿਮਰਨ ਕੀਤੇ ਬਿਨਾ ਰਬ ਪਾਉਣਾ ਬੜਾ ਔਖਾ ਏ।
ਕੰਡਾ ਸਾਨੂੰ ਚੁਭੇ ਤੇ ਕਿੰਨਾ ਦੁਖ ਹੁੰਦਾ ਏ,
ਫਿਰ ਕੰਡਿਆਂ ਦੀ ਸੇਜ ਤੇ ਤਾਂ ਸੋਣਾ ਬੜਾ ਔਖਾ ਏ,
ਜਿਗਰ ਨਹੀਂ ਹੋਣਾ ਦਸਮੇਸ਼ ਜਿਨ੍ਹਾਂ ਕਿਸੇ ਦਾ ਵੀ,
ਮੁਗਲਾਂ ਨੂੰ ਸਦਾ ਮੋਹਰੇ ਲਾਉਣਾ ਬੜਾ ਔਖਾ ਏ।
ਰੱਖ ਕੁਰਬਾਨੀ ਦਸਮੇਸ਼ ਜੀ ਦੀ ਯਾਦ ਸਦਾ,
ਸਰਬੰਸ ਸਾਰਾ ਵਾਰ ਕੇ ਵਖਾਓਣਾ ਬੜਾ ਔਖਾ ਏ
ਨੀਵੇ ਵੱਲ ਵੇਖ ਕੇ ਹੀ ਜੀਣਾ ਚਾਹੀਦਾ 'ਤਾਜ' ਸਦਾ,
ਉਚੇ ਵੱਲ ਵੇਖ ਸਮਾਂ ਲੰਘਾਉਣਾ ਬੜਾ ਔਖਾ ਏ।
ਮੰਜ਼ਿਲਾਂ ਜੋ ਛੱਡ ਦੇਂਦੇ ਪੈਰੀ ਚੁਭੇ ਕੰਡੇ ਨਾਲ ,
ਮੁਰਾਮਤਾ ਤੇ ਪਹੁੰਚ ਫਿਰ ਪਾਉਣਾ ਬੜਾ ਔਖਾ ਏ।
ਭੁੱਲ ਗਏ ਜੋ ਨੌਜਵਾਨ ਮਾਂ ਬੋਲੀ ਆਪਣੀ ਨੂੰ,
ਮਾਂ ਤੇ ਬਗੈਰ ਫਿਰ ਜੀਉਣਾ ਬੜਾ ਔਖਾ ਏ। .
ਪਿਓ ਦੀ ਪੱਗ ਦਾ ਸਦਾ ਰੱਖਿਓ ਖਿਆਲ ਬਈ,
ਲੱਥੀ ਹੋਈ ਪੱਗ ਨੂੰ ਉਠਾਉਣਾ ਬੜਾ ਔਖਾ ਹੈ।
ਅੰਤ ਵਿਚ ਤਾਜ ਨੇ ਇਹ ਹੀ ਮਹਿਸੂਸ ਕੀਤਾ,
ਸ਼ਾਇਰੀ ਲਿਖਣਾ ਤੇ ਗੀਤ ਗਾਉਣਾ ਬੜਾ ਔਖਾ ਏ।

ਤੇਜਿੰਦਰ ਸਿੰਘ (ਤਾਜ)